1947 ਵਿੱਚ ਦੇਸ਼ ਦੇ ਵਿਭਾਜਨ ਤੋਂ ਬਾਅਦ, ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮਸਥਾਨ ’ਤੇ ਸਥਿਤ ਇਤਿਹਾਸਕ ਗੁਰਦੁਆਰੇ ਦੀ ਦੇਖਰੇਖ ਕਰ ਰਹੇ ਨਨਕਾਣਾ ਸਾਹਿਬ ਟਰੱਸਟ ਦੇ ਫੰਡ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) ਅੰਮ੍ਰਿਤਸਰ ਰਾਹੀਂ ਭਾਰਤ ਦੇ ਪੂਰਬੀ ਪੰਜਾਬ ਵੱਲ ਟਰਾਂਸਫਰ ਕੀਤਾ ਗਿਆ। ਐਸ. ਜੀ. ਪੀ. ਸੀ. ਨੇ ਇਸ ਫੰਡ ਨੂੰ ਭਾਈਚਾਰੇ ਦੀ ਭਲਾਈ ਲਈ ਸੁਚੱਜੇ ਢੰਗ ਨਾਲ ਵਰਤਣ ਦੀਆਂ ਵੱਖ-ਵੱਖ ਸੰਭਾਵਨਾਵਾਂ ਦੀ ਜਾਂਚ ਕਰਨ ਲਈ ਇਕ ਕਮੇਟੀ ਬਣਾਈ। ਆਖਰਕਾਰ, ਇਹ ਫੈਸਲਾ ਲਿਆ ਗਿਆ ਕਿ ਗੁਰੂ ਨਾਨਕ ਦੇਵ ਜੀ ਦੇ ਜਨਮਸਥਾਨ ਨਨਕਾਣਾ ਸਾਹਿਬ ਦੇ ਸਭ ਤੋਂ ਪਵਿੱਤਰ ਧਾਮ ਦੀ ਯਾਦ ਵਿੱਚ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੀ ਸਥਾਪਨਾ ਕੀਤੀ ਜਾਵੇ, ਜਿਸ ਦਾ ਮਿਸ਼ਨ “ਟੈਕਨੋਲੋਜੀ ਰਾਹੀਂ ਆਰਥਿਕ ਪਿੱਛੜਪਨ ਦਾ ਨਿਵਾਰਣ” ਹੋਵੇ।
ਟਰੱਸਟ ਨੇ ਅੰਤ ਵਿੱਚ ਪੰਜਾਬ ਰਾਜ ਵਿੱਚ ਇਕ ਇੰਜੀਨੀਅਰਿੰਗ ਕਾਲਜ ਸਥਾਪਿਤ ਕਰਨ ਦਾ ਫੈਸਲਾ ਕੀਤਾ। ਲੁਧਿਆਣਾ ਜ਼ਿਲ੍ਹੇ ਦੇ ਗਿੱਲ ਪਿੰਡ ਦੀ ਪੰਚਾਇਤ ਨੇ ਟਰੱਸਟ ਦੀ ਅਹਿਮੀਅਤ ਅਤੇ ਖੇਤਰ ਨੂੰ ਲੰਬੇ ਸਮੇਂ ਦੀ ਤਰੱਕੀ ਦੇਣ ਵਾਲੇ ਲਾਭਾਂ ਨੂੰ ਵੇਖਦਿਆਂ, ਇੰਜੀਨੀਅਰਿੰਗ ਕਾਲਜ ਬਣਾਉਣ ਲਈ ਪਿੰਡ ਦੀ ਸ਼ਾਮਲਾਤ ਜ਼ਮੀਨ ਦਾਨ ਕਰਨ ਦਾ ਪ੍ਰਸਤਾਵ ਪਾਸ ਕੀਤਾ। ਇਹ ਭਾਰਤ ਦੇ ਪੰਜਾਬ ਰਾਜ ਦਾ ਪਹਿਲਾ ਇੰਜੀਨੀਅਰਿੰਗ ਕਾਲਜ ਹੋਣਾ ਸੀ, ਜਿਸ ਦਾ ਵਿਲੱਖਣ ਮਿਸ਼ਨ ਸਮਾਜ ਨੂੰ ਟੈਕਨੋਲੋਜੀ ਰਾਹੀਂ ਉਭਾਰਣਾ ਸੀ।
ਟਰੱਸਟ ਦੀ ਰਜਿਸਟਰੀ 24 ਫਰਵਰੀ 1953 ਨੂੰ ਕਰਵਾਈ ਗਈ ਸੀ, ਜਿਸ ਵਿੱਚ ਭਾਰਤ ਦੇ ਵੱਡੇ ਪਿੱਛੜੇ ਹਿੱਸੇ, ਜੋ ਮੁੱਖ ਤੌਰ ’ਤੇ ਪਿੰਡਾਂ ਵਾਲਾ ਭਾਰਤ ਹੈ, ਨੂੰ ਉਭਾਰਨ ਦੀ ਵਚਨਬੱਧਤਾ ਕੀਤੀ ਗਈ। ਹਰ ਸਾਲ 70% ਵਿਦਿਆਰਥੀਆਂ ਪਿੰਡਾਂ ਤੋਂ ਲੈਣ ਦੀ ਸ਼ਰਤ ਰੱਖੀ ਗਈ। ਇਹ ਵਚਨ 8 ਅਪ੍ਰੈਲ 1956 ਨੂੰ ਦੇਸ਼ ਨੂੰ ਦਿੱਤਾ ਗਿਆ, ਜਿਸ ਦਿਨ ਭਾਰਤ ਦੇ ਪਹਿਲੇ ਰਾਸ਼ਟਰਪਤੀ ਸ੍ਰੀ ਡਾ. ਰਾਜੇਂਦਰ ਪ੍ਰਸਾਦ ਜੀ ਵਲੋਂ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਦੀ ਨੀਂਹ ਰੱਖੀ ਗਈ।
> ਗੁਰੂ ਨਾਨਕ ਦੇਵ ਪਾਲੀਟੈਕਨਿਕ ਕਾਲਜ, ਲੁਧਿਆਣਾ
> ਜੀ. ਐਨ. ਡੀ. ਈ. ਸੀ. ਸਕੂਲ ਆਫ ਆਰਕੀਟੈਕਚਰ, ਲੁਧਿਆਣਾ
> ਸਾਇੰਸ ਐਂਡ ਟੈਕਨੋਲੋਜੀ ਆਂਟਰਪਰਿਨਿਊਅਰਸ਼ਿਪ ਪਾਰਕ, ਲੁਧਿਆਣਾ
ਡਾਇਰੈਕਟਰ
ਇਕਬਾਲ ਸਿੰਘ
ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ, ਲੁਧਿਆਣਾ